Principal's Message

Principal's Message

ਪਿਆਰੇ ਵਿਦਿਆਰਥੀਓ, ਜ਼ਿੰਦਗੀ ਬੜੀ ਖ਼ੂਬਸੂਰਤ ਹੈ ਤੇ ਸਾਨੂੰ ਹਮੇਸ਼ਾ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇਸ ਦਾ ਨਿਰਬਾਹ ਵੀ ਇਸੇ ਤਰ੍ਹਾਂ ਖ਼ੂਬਸੂਰਤ ਤਰੀਕੇ ਨਾਲ ਕਰੀਏ। ਜ਼ਿੰਦਗੀ ਦੇ ਉਤਰਾਅ-ਚੜਾਅ ਵਿੱਚ ਮਿਹਨਤ, ਲਗਨ ਅਤੇ ਹਿੰਮਤ ਵਰਗੇ ਦ੍ਰਿੜ ਸੰਕਲਪ ਸਾਰੀਆਂ ਮੁਸ਼ਕਿਲਾਂ ਨੂੰ ਹੱਲ ਕਰ ਦਿੰਦੇ ਹਨ। ਜ਼ਿੰਦਗੀ ਨੂੰ ਆਨੰਦਮਈ ਬਣਾਉਣ ਲਈ ਸਾਨੂੰ ਆਪਣੀ ਸੋਚ ਨੂੰ ਸਕਾਰਾਤਮਕ ਬਣਾਉਂਦੇ ਹੋਏ, ਸਮੇਂ ਦਾ ਸਹੀ ਉਪਯੋਗ ਅਤੇ ਜੀਵਨ ਵਿੱਚ ਅਨੁਸਾਸ਼ਨ ਲਿਆਉਣਾ ਪਵੇਗਾ।

ਅਜਿਹੀ ਹੀ ਪ੍ਰੇਰਨਾਂ ਦਾ ਸੋਮਾਂ ਸੈਣੀ ਬਾਰ ਕਾਲਜ, ਬੁਲ੍ਹੋਵਾਲ ਪੇਂਡੂ ਖੇਤਰ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਸੈਣੀ ਬਾਰ ਵਿੱਦਿਅਕ ਕਮੇਟੀ ਦੀ ਰਹਿਨੁਮਾਈ ਹੇਠ 1970-71 ਈ: ਵਿੱਚ ਹੋਂਦ ਵਿੱਚ ਲਿਆਂਦਾ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਿਤ ਸੈਣੀ ਬਾਰ ਕਾਲਜ 95% ਗ੍ਰਾਂਟ-ਇੰਨ-ਏਡ ਸਕੀਮ ਅਧੀਨ ਚੱਲ ਰਿਹਾ ਹੈ। ਕਾਲਜ ਵਿੱਚ ਡਿਗਰੀ ਕਲਾਸ, ਪੋਸਟ ਗਰੈਜੂਏਟ ਡਿਪਲੋਮਾ ਇੰਨ ਕੰਪਿਊਟਰ ਐਪਲੀਕੇਸ਼ਨ (PGDCA) ਸਫ਼ਲਤਾਪੂਰਵਕ ਚੱਲ ਰਹੇ ਹਨ। ਕਾਲਜ ਵਿੱਚ ਸੈਸ਼ਨ 2022-23 ਤੋਂ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਿੱਤਾ ਮੁਖੀ ਕੋਰਸ ‘ਸਰਟੀਫ਼ਿਕੇਟ ਪ੍ਰੋਗਰਾਮ ਇੰਨ ਕੰਪਿਊਟਰ ਏਡਿਡ ਅਕਾਊਂਟਿੰਗ’ ਵੀ ਆਰੰਭ ਕੀਤਾ ਜਾ ਰਿਹਾ ਹੈ। ਕੰਪਿਊਟਰ ਅਤੇ ਅਕਾਊਂਟਸ ਪ੍ਰਤੀ ਗਿਆਨ ਪ੍ਰਾਪਤ ਕਰਕੇ 10+2 ਤੋਂ ਬਾਅਦ ਕੋਰਸ ਕਰਕੇ ਵਿਿਦਆਰਥੀ ਆਪਣੇ ਰੋਜਗਾਰ ਦੀ ਪ੍ਰਾਪਤੀ ਕਰ ਸਕਦੇ ਹਨ। ਇਸ ਤੋਂ ਇਲਾਵਾ ਵਜੀਫਾ ਸਕੀਮ ਅਧੀਨ ਗ਼ਰੀਬ ਬੱਚਿਆਂ ਦੀ ਮਾਲੀ ਸਹਾਇਤਾ ਅਤੇ ਕਾਲਜ ਲਾਇਬਰੇਰੀ ਵੀ ਬੱਚਿਆਂ ਨੂੰ ਲੋੜੀਦੀਆਂ ਕਿਤਾਬਾਂ ਪੜ੍ਹਨ ਵਿੱਚ ਸਹਾਈ ਹੈ।

ਆਓ ਨਵੇਂ ਵਿਚਾਰਾਂ ਨਾਲ ਨਵੇਂ ਦ੍ਰਿਸ਼ਟੀਕੋਣ ਉਸਾਰਦੇ ਹਾਂ। ਨਵੇਂ ਦ੍ਰਿਸ਼ਟੀਕੋਣ ਨਾਲ ਨਵਾਂ ਗਿਆਨਮਈ ਸੰਸਾਰ ਸਿਰਜਣ ਦਾ ਯਤਨ ਕਰੀਏ। ਆਪ ਸਭ ਵਿਦਿਆਰਥੀਆਂ ਦਾ ਕਾਲਜ ਵਿੱਚ ਆਉਣ ਤੇ ਹਾਰਦਿਕ ਸਵਾਗਤ ਹੈ।

ਡਾ ਸੁਖਵਿੰਦਰ ਕੌਰ

ਪ੍ਰਿੰਸੀਪਲ (ਕਾਰਜਕਾਰੀ)